ਪਰਮਜੀਤ ਸਿੰਘ
ਫਾਜ਼ਿਲਕਾ, 8 ਅਪਰੈਲ
ਜ਼ਿਲ੍ਹੇ ਦੇ ਪਿੰਡ ਰੰਗੀਲਾ ਅਤੇ ਚੱਕ ਪੂਨਾ ਵਾਲਾ (ਖਲਚੀਆਂ) ਦੇ ਖੇਤਾਂ ’ਚ ਕਣਕ ਦੀ ਪੱਕੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਚੱਲਣ ’ਤੇ ਕਿਸਾਨਾਂ ਨੇ ਅੱਗ ਉਤੇ ਕਾਬੂ ਪਾ ਲਿਆ। ਇਸ ਦੌਰਾਨ ਤਿੰਨ ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਫਾਈਰ ਬ੍ਰਿਗੇਡ ਦੇ ਆਉਣ ਤੱਕ ਕਿਸਾਨਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ। ਕਿਸਾਨ ਗਿਆਨ ਸਿੰਘ ਵਾਸੀ ਰੰਗੀਲਾ ਨੇ ਦੱਸਿਆ ਕਿ ਉਸਦੇ ਖੇਤਾਂ ’ਚ ਕਣਕ ਨੂੰ ਅੱਗ ਦੁਪਿਹਰ ਲਗਪਗ 12 ਵਜੇ ਲੱਗ ਗਈ। ਉਸ ਨੇ ਦੱਸਿਆ ਕਿ ਉਸਦੀ ਤਿੰਨ ਏਕੜ ਫ਼ਸਲ ਬਰਬਾਦ ਹੋਈ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।