ਪਾਲ ਸਿੰਘ ਨੌਲੀ
ਜਲੰਧਰ, 15 ਮਈ
ਇਥੋਂ ਦੇ ਰਾਮ ਨਗਰ ਇਲਾਕੇ ਦੇ ਦਲੀਪ ਦੀ ਵਾਇਰਲ ਹੋਈ ਵੀਡੀਓ ਨੇ ਪੰਜਾਬ ਸਰਕਾਰ ਦੇ ਸੱਚ ਨੂੰ ਸਾਹਮਣੇ ਲੈਆਂਦਾ ਹੈ। ਉਹ ਆਪਣੇ ਆਪਣੇ ਮੋਢੇ ’ਤੇ 11 ਸਾਲ ਦੀ ਧੀ ਸੋਨੂੰ ਦੀ ਲਾਸ਼ ਚੁੱਕੀ ਸਸਕਾਰ ਲਈ ਲਿਜਾ ਰਿਹਾ ਹੈ। ਇਸ ਵੀਡੀਓ ਵਿੱਚ ਦਲੀਪ ਰਾਮ ਨਗਰ ਦੇ ਰੇਲਵੇ ਫਾਟਕ ਨੇੜਿਓਂ ਗਾਜ਼ੀਗੁੱਲਾ ਮੁਹੱਲੇ ਵੱਲ ਜਾ ਰਿਹਾ ਹੈ। ਇਸ ਵੀਡੀਓ ਵਿੱਚ ਉਸ ਦਾ ਪੁੱਤਰ ਸ਼ੰਕਰ ਵੀ ਪਿੱਛੇ ਪਿੱਛੇ ਤੁਰ ਰਿਹਾ ਹੈ, ਜਿਹੜਾ ਲਾਸ਼ ਤੋਂ ਡਿੱਗ ਰਹੇ ਕਫਨ ਨੂੰ ਸੰਭਾਲਦਾ ਹੈ। ਦਲੀਪ ਮੂਲ ਰੂਪ ਵਿੱਚ ਉੜੀਸਾ ਦਾ ਹੈ ਤੇ ਜਲੰਧਰ ਵਿੱਚ ਕੰਮ ਕਰਦਾ ਹੈ। ਉਸ ਦੇ ਚਾਰ ਬੱਚੇ ਹਨ। ਇਹ ਵੀਡੀਓ ਸਮੁੱਚੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆ ਦੀ ਵੀ ਪੋਲ ਖੋਲ੍ਹ ਦੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਕ ਔਰਤ ਆਪਣੇ ਪਤੀ ਦੀ ਲਾਸ਼ ਸਿਵਲ ਹਸਪਤਾਲ ਵਿੱਚੋਂ ਲੈਣ ਲਈ ਤਿੰਨ ਦਿਨ ਤੱਕ ਭਟਕ ਦੀ ਰਹੀ ਸੀ।