ਪੱਤਰ ਪ੍ਰੇਰਕ
ਬਸੀ ਪਠਾਣਾਂ, 27 ਜੂਨ
ਖੇੜੀ ਨੌਧ ਸਿੰਘ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਟੈਲੀਕੌਮ ਟਾਵਰ ਕੰਪਨੀ ’ਚ ਟੈਕਨੀਸ਼ਨ ਵਜੋਂ ਕੰਮ ਕਰਦੇ ਪਰਮਜੀਤ ਸਿੰਘ ਵਾਸੀ ਸ਼ਹੀਦਗੜ੍ਹ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਧੂੰਦਾ ਵਿੱਚ ਲੱਗੇ ਟਾਵਰ ਦੀਆਂ 24 ਬੈਟਰੀਆਂ ਚੋਰੀ ਕਰ ਲਈਆਂ ਗਈਆਂ ਹਨ। ਇੱਕ ਹੋਰ ਮਾਮਲੇ ’ਚ ਪਿੰਡ ਮਹਿਦੂਦਾਂ ਵਿੱਚ ਇੱਕ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਜਾਣ ਦਾ ਸਮਾਂਚਾਰ ਹੈ। ਬਸੀ ਪਠਾਣਾਂ ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਮਹਿਦੂਦਾਂ ਦੇ ਬਜ਼ੁਰਗ ਵਿਅਕਤੀ ਨੇਤਰ ਸਿੰਘ ਨੇ ਦੱਸਿਆ ਕਿ ਉਹ, ਉਸਦੀ ਪਤਨੀ, ਨੂੰਹ ਤੇ ਪੋਤਾ ਰਾਤ ਨੂੰ ਸੁੱਤੇ ਪਏ ਸੀ ਤਾਂ 4 ਅਣਪਛਾਤੇ ਵਿਅਕਤੀ ਘਰ ਦੀ ਤਾਕੀ ਨੂੰ ਲੱਗੀ ਗਰਿੱਲ ਤੋੜ ਕੇ ਅੰਦਰ ਦਾਖਲ ਹੋ ਕੇ ਉਨ੍ਹਾਂ ਦੇ ਘਰ ਦੇ ਇੱਕ ਬੈਡਰੂਮ ਤੇ ਸਟੋਰ ’ਚ ਪਈਆਂ ਅਲਮਾਰੀਆਂ ਤੇ ਪੇਟੀਆਂ ’ਚੋਂ ਸੋਨੇ ਦੇ ਦੋ ਸੈੱਟ, ਇੱਕ ਕੜਾ, ਦੋ ਮੁੰਦਰੀਆਂ ਤੇ ਤਿੰਨ ਚੈਨਾਂ ਸਮੇਤ 17 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਬਸੀ ਪਠਾਣਾਂ ਤੇ ਖੇੜੀ ਨੌਧ ਸਿੰਘ ਦੀ ਪੁਲੀਸ ਵੱਲੋਂ ਦੋਵਾਂ ਮਾਮਲਿਆਂ ’ਚ ਕੇਸ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।