ਅਰਚਿਤ ਵਾਟਸ
ਮੁਕਤਸਰ, 25 ਮਈ
ਮਲੋਟ ਦੇ ਇਕ ਦਲਿਤ ਨੌਜਵਾਨ ਦਾ ਪਿੰਡ ਵਾਸੀਆਂ ਨੇ ਰੱਜ ਕੇ ਕੁਟਾਪਾ ਚਾੜ੍ਹਿਆ। ਪਿੰਡ ਵਾਸੀਆਂ ਨੇ ਇਸ ਨੌਜਵਾਨ ਨੂੰ ਇਸੀ ਖੇਤਰ ਵਿਚ ਰਹਿੰਦੀ ਲੜਕੀ ਨਾਲ ਫੜਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਇਸ ਨੌਜਵਾਨ ਦੇ ਇਸ ਲੜਕੀ ਨਾਲ ਪ੍ਰੇਮ ਸਬੰਧ ਸਨ ਤੇ ਪਿੰਡ ਵਾਸੀਆਂ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਨੌਜਵਾਨ ਦਾ ਕੁਟਾਪਾ ਚਾੜ੍ਹਿਆ ਤੇ ਉਸ ਦਾ ਸਿਰ ਮੁੰਨ ਦਿੱਤਾ। ਉਨ੍ਹਾਂ ਨੌਜਵਾਨ ਨੂੰ ਜਬਰੀ ਪਿਸ਼ਾਬ ਵੀ ਪਿਲਾਇਆ। ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਵੇਲੇ ਲੜਕਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਨ੍ਹਾਂ ਲੜਕੀ ਦੇ ਪਰਿਵਾਰ ’ਤੇ ਕੁਟਾਪਾ ਚਾੜ੍ਹਨ ਦੇ ਦੋਸ਼ ਲਾਏ।