ਸੰਜੀਵ ਬੱਬੀ
ਚਮਕੌਰ ਸਾਹਿਬ, 7 ਅਕਤੂਬਰ
ਸਰਹਿੰਦ ਨਹਿਰ ਵਿੱਚ ਦੁਰਗਾ ਮਾਤਾ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਪਰਵਾਸੀ ਨੌਜਵਾਨ ਡੁੱਬ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਸੰਧੂਆਂ ਚੌਕ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਨਵਰਾਤਿਆਂ ਦੇ ਮੱਦੇਨਜ਼ਰ ਦੁਰਗਾ ਮਾਤਾ ਦੀ ਪੂਜਾ ਕਰਵਾਈ ਜਾ ਰਹੀ ਸੀ ਅਤੇ ਬੀਤੀ ਦੇਰ ਸ਼ਾਮ ਪੂਜਾ ਸੰਪੂਰਨ ਹੋਣ ’ਤੇ ਪਰਵਾਸੀ ਮਜ਼ਦੂਰਾਂ ਵੱਲੋਂ ਇੱਥੋਂ ਦੇ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਕੱਢਦਿਆਂ ਦੁਰਗਾ ਮਾਤਾ ਦੀ ਮੂਰਤੀ ਜਦੋਂ ਸਰਹਿੰਦ ਨਹਿਰ ਵਿੱਚ ਵਿਸਰਜਿਤ ਕੀਤੀ ਗਈ ਤਾਂ ਨੌਜਵਾਨ ਨਤੀਸ਼ ਕੁਮਾਰ (19) ਪੁੱਤਰ ਸਰੋਜ ਪਾਸਵਾਨ ਵੀ ਮੂਰਤੀ ਦੇ ਨਾਲ ਹੀ ਪਾਣੀ ਵਿੱਚ ਉਤਰ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ 6 ਫੁੱਟ ਦੀ ਮੂਰਤੀ ਦੇ ਘੁੰਮਣ ਕਾਰਨ ਨੌਜਵਾਨ ਮੂਰਤੀ ਦੇ ਹੇਠਾਂ ਆ ਗਿਆ। ਦੂਜੇ ਨੌਜਵਾਨਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ੳਹ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਰਹਿੰਦ ਨਹਿਰ ਵਿਚੋਂ ਨੌਜਵਾਨ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।