ਪੱਤਰ ਪ੍ਰੇਰਕ
ਰੂਪਨਗਰ, 24 ਜੁਲਾਈ
ਅੱਜ ਰੂਪਨਗਰ ਨੇੜਲੇ ਪਿੰਡ ਖਾਬੜਾ ਦੀ ਇੱਕ ਔਰਤ ਰਸੋਈ ਗੈਸ ਦੀ ਪਾਈਪ ਨੂੰ ਅਚਾਨਕ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਈ।
ਥਾਣਾ ਸਿੰਘ ਭਗਵੰਤਪੁਰ ਦੇ ਤਫਤੀਸ਼ੀ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਸਵੇਰੇ ਉੱਠ ਕੇ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਦੀ ਪਾਈਪ ਨੂੰ ਅੱਗ ਲੱਗ ਗਈ, ਜਿਸ ਉਪਰੰਤ ਔਰਤ ਰਸੋਈ ਵਿੱਚ ਉੱਠੀਆਂ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।