ਪੱਤਰ ਪ੍ਰੇਰਕ
ਰੂਪਨਗਰ, 4 ਜੁਲਾਈ
ਰੂਪਨਗਰ ਪੁਲੀਸ ਵੱਲੋਂ ਗਾਜ਼ੀਆਬਾਦ ਦੇ ਕਵੀ ਕੁਮਾਰ ਵਿਸ਼ਵਾਸ ਅਤੇ ਦਿੱਲੀ ਦੀ ਕਾਂਗਰਸੀ ਆਗੂ ਅਲਕਾ ਲਾਂਬਾ ਖ਼ਿਲਾਫ਼ ਦਰਜ ਕੀਤੇ ਕੇਸ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ, ਜਿਸ ਮਗਰੋਂ ਅਲਕਾ ਲਾਂਬਾ ਦੀ ਅਗਲੀ ਸੁਣਵਾਈ 2 ਅਗਸਤ ਅਤੇ ਕੁਮਾਰ ਵਿਸ਼ਵਾਸ਼ ਦੀ 22 ਅਗਸਤ ਤੈਅ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਪੁਲੀਸ ਵੱਲੋਂ ਅਪਰੈਲ ਮਹੀਨੇ ਵਿੱਚ ਇੱਕ ‘ਆਪ’ ਆਗੂ ਦੇ ਬਿਆਨਾਂ ਦੇ ਆਧਾਰ ’ਤੇ ਕੁਮਾਰ ਵਿਸ਼ਵਾਸ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਮਗਰੋਂ ਅਲਕਾ ਲਾਂਬਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ। ਉਪਰੰਤ ਕੁਮਾਰ ਵਿਸ਼ਵਾਸ ਪੁਲੀਸ ਕੋਲ ਪੇਸ਼ ਹੋਣ ਦੀ ਥਾਂ ਹਾਈ ਕੋਰਟ ਚਲੇ ਗਏ ਸਨ। ਉਸ ਤੋਂ ਬਾਅਦ ਅਲਕਾ ਲਾਂਬਾ ਨੇ ਵੀ ਹਾਈ ਕੋਰਟ ਵਿੱਚ ਵੱਖਰਾ ਮੁਕੱਦਮਾ ਦਾਇਰ ਕੀਤਾ ਸੀ, ਜਿਨ੍ਹਾਂ ਦੀ ਸੁਣਵਾਈ ਅੱਜ ਹੋਈ ਹੈ।