ਪੱਤਰ ਪ੍ਰੇਰਕ
ਰੂਪਨਗਰ, 25 ਦਸੰਬਰ
ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਆਪਣੇ ਪਿੰਡਾਂ ਲਈ ਨਵੀਂ ਬੱਸ ਚਲਾ ਕੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੈ, ਜੋ ਪਿੰਡ ਖਿਜਰਾਬਾਦ ਤੋਂ ਵਾਇਆ ਸਿੰਘ ਹੋ ਕੇ ਪਟਿਆਲਾ ਤੱਕ ਜਾਵੇਗੀ। ਚੈੜੀਆਂ ਨੇ ਪੀਆਰਟੀਸੀ ਦੀ ਨਵੀਂ ਬੱਸ ਨੂੰ ਸਿੰਘ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਸਵੀਰ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ ਬਾਵਾ, ਨਵਜੀਤ ਸਿੰਘ ਨਵੀ, ਰਣਜੋਧ ਸਿੰਘ ਕਿਸ਼ਨਪੁਰਾ, ਸਰਪੰਚਾਂ ’ਚੋਂ ਬਲਵਿੰਦਰ ਸਿੰਘ, ਮਨਜੀਤ ਸਿੰਘ ਰੰਗੀਲਪੁਰ, ਸੁਰਿੰਦਰ ਸਿੰਘ ਸਿੰਘ ਭਗਵੰਤਪੁਰ ਅਤੇ ਹਰਜਿੰਦਰ ਨੀਟਾ, ਹੈਪੀ ਮੁਗਲਮਾਜਰੀ, ਰਾਜਿੰਦਰ ਰਾਜੇਮਾਜਰਾ ਆਦਿ ਹਾਜ਼ਰ ਸਨ।