ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਫਰਵਰੀ
ਇਥੇ ਨਗਰ ਨਿਗਮ ਲਈ 50 ਵਾਰਡਾਂ ਵਿੱਚ ਅਕਾਲੀ-ਭਾਜਪਾ, ਆਪ ਤੇ ਕਾਗਰਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਥੇ ਵਾਰਡ ਨੰਬਰ ਇਕ ’ਤੇ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਡਾ. ਰਾਜਿੰਦਰ ਕੌਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਦੀ ਪਤਨੀ ਹਰਵਿੰਦਰ ਕੌਰ ਗਿੱਲ ਵਿਚਕਾਰ ਮੁਕਾਬਲਾ ਹੈ। ਅਕਾਲੀ ਉਮੀਦਵਾਰ ਹਰਵਿੰਦਰ ਕੌਰ ਨੇ ਹਾਕਮ ਧਿਰ ਉੱਤੇ ਜਾਅਲੀ ਵੋਟਾਂ ਪਾਉਣ ਦੀ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਇਥੇ ਵਾਰਡ ਨੰਬਰ 36 ਵਿੱਚ ਕਾਂਗਰਸ ਉਮੀਦਵਾਰ ਪ੍ਰਵੀਨ ਕੁਮਾਰ ਪੀਨਾ ਅਤੇ ਆਜ਼ਾਦ ਉਮੀਦਵਾਰ ਦਰਮਿਆਨ ਜਾਅਲੀ ਵੋਟਾਂ ਭੁਗਤਾਉਣ ਤੋਂ ਧੱਕਾਮੁਕੀ ਹੋਈ। ਇਸ ਮੌਕੇ ਇੱਕ ਵਿਅਕਤੀ ਉਮੀਦਵਾਰ ਨੇ ਦੂਜੇ ਉਮੀਦਵਾਰ ਨੂੰ ਡੰਡਾਂ ਵੀ ਮਾਰਿਆ। ਇਸ ਤਰ੍ਹਾਂ ਹੋਰ ਵੀ ਵਾਰਡਾਂ ਵਿੱਚ ਜਾਅਲੀ ਵੋਟਾਂ ਭੁਗਤਾਉਣ ਦਾ ਤਣਾਅ ਦਾ ਮਾਹੌਲ ਬਣਿਆ ਰਿਹਾ। ਇਥੇ ਕਈ ਬੂਥਾਂ ਉੱਤੇ ਈਵੀਐੱਮ ਵਿੱਚ ਤਕਨੀਕੀ ਨੁਕਸ ਕਾਰਨ ਕੁਝ ਦੇਰ ਤੱਕ ਚੁਣ ਰੁਕੀ ਰਹੀ।