ਖੇਤਰੀ ਪ੍ਰਤੀਨਿਧ
ਪਟਿਆਲਾ, 8 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਬੱਚਿਆਂ ਨੂੰ ਆਈਏਐੱਸ ਤੇ ਆਈਪੀਐੱਸ ਦੀ ਮੁਫ਼ਤ ਕੋਚਿੰਗ ਦੇਵੇਗੀ ਅਤੇ ਸੀਬੀਐੱਸਈ ਅਧੀਨ ਦੋ ਸਕੂਲ ਵੀ ਸਥਾਪਤ ਕਰੇਗੀ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇੇ ਦੱਸਿਆ ਕਿ ਅਜਿਹਾ ਇਕ ਮੁਫ਼ਤ ਕੋਚਿੰਗ ਸੈਂਟਰ ਖਾਲਸਾ ਕਾਲਜ ਪਟਿਆਲਾ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ 10 ਨਵੰਬਰ ਨੂੰ ਕੀਤਾ ਜਾਵੇਗਾ।