ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਗਸਤ
ਪਿਛਲੇ 24 ਘੰਟਿਆਂ ਦੌਰਾਨ ਇੱਥੇ ਮੋਟਰਸਾਈਕਲ ਸਵਾਰ ਨੌਜਵਾਨ ਔਰਤ ਦਾ ਪਰਸ, ਮੋਬਾਈਲ ਫੋਨ, ਸੋਨੇ ਦੀ ਚੇਨੀ ਅਤੇ ਇੱਕ ਵਿਅਕਤੀ ਨੂੰ ਹਥਿਆਰ ਦਿਖਾ ਕੇ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ।
ਥਾਣਾ ਸਲੇਮ ਟਾਬਰੀ ਦੇ ਇਲਾਕੇ ਭੱਟੀਆਂ ਪੁਲੀ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਐਕਟਿਵਾ ’ਤੇ ਜਾਰ ਹੀ ਰੋਮੀ ਪਤਨੀ ਵਿਜੈ ਸ਼ਰਮਾ ਵਾਸੀ ਬਾਬਾ ਦੀਪ ਸਿੰਘ ਨਗਰ ਭਾਮੀਆਂ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਸੋਨੇ ਦੇ ਗਹਿਣੇ ਅਤੇ 10-12 ਹਜ਼ਾਰ ਰੁਪਏ ਦੀ ਨਕਦੀ ਸੀ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਕਿਚਲੂ ਨਗਰ ਬੀ ਬਲਾਕ ਨੇੜੇ ਦੋ ਨੌਜਵਾਨ ਇੱਕ ਔਰਤ ਡਿੰਪਲ ਜੈਨ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਘੁਮਾਰ ਮੰਡੀ ਸਥਿਤ ਗੁਰਦੁਆਰਾ ਮਾਈ ਨੰਦ ਕੌਰ ਨੇੜਿਓਂ ਦੋ ਨੌਜਵਾਨ ਇੱਕ ਔਰਤ ਦੀ ਸੋਨੇ ਦੀ ਚੇਨੀ ਲਾਹ ਕੇ ਫ਼ਰਾਰ ਹੋ ਗਏ। ਪਿੰਡ ਗੁੱਜਰਵਾਲ ਬੇਟ ਵਾਸੀ ਸੋਮਨਾਥ ਨੇ ਦੱਸਿਆ ਕਿ ਉਹ ਬਲੀਏਵਾਲ ਪਿੰਡ ਵਿੱਚ ਆਰਐਮਪੀ ਡਾਕਟਰੀ ਦਾ ਕੰਮ ਕਰਦਾ ਹੈ। ਉਹ ਪਿੰਡ ਜਿਉਣਵਾਲਾ ਵਿੱੱਚ ਦਵਾਈ ਦੇਣ ਤੋਂ ਬਾਅਦ ਜਦੋਂ ਵਾਪਸ ਆ ਰਿਹਾ ਸੀ ਤਾਂ ਮਿਆਣੀ ਪਿੰਡ ਵਾਲੀ ਸੜਕ ਕੋਲ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।