ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਅਗਸਤ
ਸਤਿਕਾਰ ਕਮੇਟੀ ਨੇ ਅੱਜ ਪਿਛਲੇ ਸਮੇੇੇਂ ਤੋਂ ਚੱਲਦੇ ਆ ਰਹੇ ਵਿਵਾਦ ਦਾ ਨਬਿੇੜਾ ਕਰਦਿਆਂ ਜਲੰਧਰ ਦੇ ਇੱਕ ਸਿੱਖ ਪਰਿਵਾਰ ਦੇ ਘਰੋਂ 2016 ਵਿੱਚ ਚੁੱਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਰਿਵਾਰ ਨੂੰ ਵਾਪਸ ਕਰ ਦਿੱਤਾ। ਸਰੂਪ ਵਾਪਸ ਆਉਣ ’ਤੇ ਪਰਿਵਾਰ ਕਾਫੀ ਖੁਸ਼ ਸੀ। ਪਰਿਵਾਰ ਵੱਲੋਂ ਹਰਸਿਮਰਨਬੀਰ ਸਿੰਘ ਸਤਿਕਾਰ ਕਮੇਟੀ ਦੇ ਸੱਦੇ ’ਤੇ ਅੱਜ ਪਿੰਡ ਸਿਆਲਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖ਼ੇ ਪੁੱਜੇ, ਜਿੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਇਹ ਸਰੂਪ ਪਰਿਵਾਰ ਨੂੰ ਸੌਂਪਿਆ ਗਿਆ ਜੋ ਪੂਰੀ ਸ਼ਰਧਾ ਨਾਲ ਪਾਵਨ ਸਰੂਪ ਲੈ ਕੇ ਜਲੰਧਰ ਸਥਿਤ ਆਪਣੇ ਗ੍ਰਹਿ ਵਿਖ਼ੇ ਪਹੁੰਚੇ।