ਫ਼ਤਹਿਗੜ੍ਹ ਸਾਹਿਬ: ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਅਤੇ ਸੰਤ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਖੇੜਾ ਦਾ ਅੱਠਵੀਂ ਅਤੇ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਰਮਾ ਬਾਠ ਨੇ ਦੱਸਿਆ ਕਿ ਅੱਠਵੀਂ ਦੀ ਸਿਮਰਨਪ੍ਰੀਤ ਕੌਰ ਨੇ (97 ਫੀਸਦੀ) ਪਹਿਲਾ, ਸਾਹਿਲਪ੍ਰੀਤ ਸਿੰਘ ਨੇ (93.1) ਦੂਜਾ, ਗਗਨਪ੍ਰੀਤ ਕੌਰ ਨੇ (92.8) ਤੀਜਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਦੇ ਕਾਮਰਸ ਗਰੁੱਪ ਵਿੱਚੋਂ ਤਨੂ ਨੇ (94.2 ਫੀਸਦੀ) ਪਹਿਲਾ, ਮਨਜੋਤ ਕੌਰ ਨੇ (93.4) ਦੂਜਾ, ਨਵਦੀਪ ਕੌਰ ਨੇ (92.8) ਤੀਜਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਵਿੱਚੋਂ ਰਵਨੀਤ ਕੌਰ (89 ਫੀਸਦੀ) ਅਤੇ ਸਾਇੰਸ ਗਰੁੱਪ ਵਿੱਚੋਂ ਆਸੂ ਕੌਰ (88.4 ਫੀਸਦੀ) ਅੱਵਲ ਰਹੀਆਂ। ਸੰਤ ਪਰਮਜੀਤ ਸਿੰਘ ਨੇ ਬੱਚਿਆਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ