ਬੀ ਐਸ ਚਾਨਾ
ਕੀਰਤਪੁਰ ਸਾਹਿਬ, 12 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਸ, ਲੋਕ ਸਭਾ ਮੈਂਬਰ ਬੀਬੀ ਪ੍ਰਨੀਤ ਕੌਰ ਦੀ ਮਾਤਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੱਸ ਮਾਤਾ ਸਤਿੰਦਰ ਕੌਰ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ _ਤੇ ਬਣੇ ਅਸਥਘਾਟ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਮਾਤਾ ਸਤਵਿੰਦਰ ਕੌਰ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ,ਜਿਨ੍ਹਾਂ ਦੀਆਂ ਅਸਥੀਆਂ ਉਧਾਲੀ ਤੋਂ ਕੀਰਤਪੁਰ ਸਾਹਿਬ ਵਿਖੇ ਲਿਆਂਦੀਆਂ ਗਈਆਂ ਅਤੇ ਜਲ ਪ੍ਰਵਾਹ ਕੀਤੀਆਂ ਗਈਆਂ । ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਗ੍ਰੰਥੀ ਭਾਈ ਨਰਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਹਿੰਮਤ ਸਿੰਘ ਕਾਹਲੋਂ , ਪੁੱਤਰ ਗੁਰਪ੍ਰੀਤ ਸਿੰਘ ਕਾਹਲੋਂ, ਗੁਰਪਾਲ ਸਿੰਘ, ਪ੍ਰਭਦੀਪ ਸਿੰਘ, ਈਮਾਨ ਸਿੰਘ, ਤਪ ਅੰਗਦ, ਸੁੰਦਰ ਸਿੰਘ ਭਤੀਜਾ , ਮੈਡਮ ਕੰਨੂ ਗਰਗ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ, ਕੇਸਰ ਸਿੰਘ ਐੱਸ ਪੀ ਮੋਹਾਲੀ , ਰਾਮ ਕਿਸ਼ਨ ਤਹਿਸੀਲਦਾਰ ਸ੍ਰੀ ਆਨੰਦਪੁਰ ਸਾਹਿਬ, ਅਨਿਲ ਰਾਣਾ ਡੀਐੱਸਪੀ ਰੋਪੜ , ਹਰਕੀਰਤ ਸਿੰਘ ਐਸਐਚਓ ਕੀਰਤਪੁਰ ਸਾਹਿਬ, ਇੰਸਪੈਕਟਰ ਗੁਰਵੰਤ ਸਿੰਘ, ਸੁਰਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।