ਭੁੱਚੋ ਮੰਡੀ: ਇੱਥੋਂ ਦੇ ਬਾਜ਼ਾਰ ਵਿਚ ਝਪਟਮਾਰ ਨੇ ਅੱਜ ਵਾਰਡ ਨੰਬਰ ਦਸ ਦੀ ਵਸਨੀਕ ਪ੍ਰਿੰਸੀਪਲ ਮਲਕਾ ਰਾਣੀ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਿਆ। ਪ੍ਰਿੰਸੀਪਲ ਦੇ ਭਰਾ ਚਿਰਾਗ ਗਰਗ ਨੇ ਦੱਸਿਆ ਕਿ ਪਰਸ ਵਿੱਚ ਲਗਪਗ ਵੀਹ ਹਜ਼ਾਰ ਰੁਪਏ ਦੀ ਨਗਦੀ, ਇੱਕ ਮੋਬਾਈਲ ਫੋਨ, ਚੈੱਕਬੁੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਮਲਕਾ ਰਾਣੀ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ