ਰਾਜਿੰਦਰ ਵਰਮਾ
ਭਦੌੜ 31 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਭਦੌੜ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਇੱਥੇ ਪੈਲੇਸ ਵਿਖੇ ਇਕ ਚੋਣ ਜਲਸੇ ਦੌਰਾਨ ਕਿਹਾ ਕਿ ਮਾਲਵਾ ਖੇਤਰ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਲੰਮਾ ਸਮਾਂ ਮੁੱਖ ਮੰਤਰੀ ਰਹੇ ਪਰ ਮਾਲਵੇ ਦਾ ਕੁੱਝ ਨਹੀਂ ਸਵਾਰਿਆ ਅਤੇ ਸਿਰਫ਼ ਲੰਬੀ ਅਤੇ ਪਟਿਆਲੇ ਦਾ ਹੀ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਸ ਨੂੰ ਮਾਲਵੇ ਦੇ ਵਿਕਾਸ ਲਈ ਹਲਕਾ ਭਦੌੜ ਤੋਂ ਚੋਣ ਲੜਨ ਦੀ ਡਿਊਟੀ ਲਗਾਈ ਹੈ। ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਆਗੂ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਸੂਬਾ ਆਗੂ ਬੀਬੀ ਰਾਜਿੰਦਰ ਕੌਰ ਮੀਮਸਾ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ। ਇਸ ਇਸ ਮੌਕੇ ਐਮਪੀ ਮੁਹੰਮਦ ਸਦੀਕ, ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਨਿਰਮਲ ਸਿੰਘ ਨਿੰਮਾ, ਸੀਤਾ ਰਾਮ ਲਾਂਬਾ, ਮਹਿੰਦਰਪਾਲ ਪੱਖੋਂ, ਅਜੇ ਕੁਮਾਰ ਸੁਖਜੀਤ ਕੌਰ ਸੁੱਖੀ, ਪਰਮਜੀਤ ਸਿੰਘ ਮੋੜ ਨੇ ਵੀ ਸੰਬੋਧਨ ਕੀਤਾ।