ਘਨੌਲੀ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਰੱਸ਼ਰ ਮਾਲਕ ਬਚਿੱਤਰ ਸਿੰਘ ਜਟਾਣਾ ਵੱਲੋਂ ਕਰੱਸ਼ਰ ਮਾਲਕਾਂ ਤੋਂ ਤਿਆਰ ਮਾਲ ਲੈ ਕੇ ਪਰਤ ਰਹੇ ਵਾਹਨਾਂ ਨੂੰ ਘੇਰ ਕੇ ਕੁਝ ਵਿਅਕਤੀਆਂ ਵੱਲੋਂ ਰਾਇਲਟੀ ਦੇ ਨਾਮ ’ਤੇ ਗੁੰਡਾ ਟੈਕਸ ਮੰਗੇ ਜਾਣ ਸਬੰਧੀ ਪਾਏ ਕੇਸ ਦੀ ਸੁਣਵਾਈ 3 ਮਾਰਚ ਤੱਕ ਅੱਗੇ ਪੈ ਗਈ ਹੈ। ਜਟਾਣਾ ਦੇ ਵਕੀਲ ਐਡਵੋਕੇਟ ਮਨਸੂਰ ਅਲੀ ਨੇ ਦੱਸਿਆ ਕਿ ਇਸ ਕੇਸ ਵਿੱਚ ਪੰਜਾਬ ਸਰਕਾਰ ਨੇ ਅੱਜ ਜਵਾਬ ਦਾਅਵਾ ਦਾਇਰ ਕਰਨਾ ਸੀ, ਪਰ ਸਰਕਾਰ ਦੀ ਵੱਲੋਂ ਪੇਸ਼ ਹੋਏ ਵਕੀਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਹਵਾਲਾ ਦੇ ਕੇ ਜਵਾਬਦਾਵਾ ਦਾਇਰ ਕਰਨ ਲਈ ਹੋਰ ਸਮਾਂ ਮੰਗ ਲਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਸੁਣਵਾਈ ਹੁਣ 3 ਮਾਰਚ ਨੂੰ ਹੋਵੇਗੀ। -ਪੱਤਰ ਪ੍ਰੇਰਕ