ਪਟਿਆਲਾ: ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੀ ‘ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ’ ਨਾਲੋਂ ਵੱਖ ਹੋਏ ਇੱਕ ਧੜੇ ਨੇ ਅੱਜ ਆਪਣੀ ਵੱਖਰੀ ਤੇ ਨਵੀਂ ਸੂਬਾ ਪੱਧਰੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਭਟੇੜੀ) ਬਣਾ ਲਈ ਹੈ ਜਿਸ ਦਾ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਨੂੰ ਬਣਾਇਆ ਗਿਆ ਹੈ। ਇਸ ਜਥੇਬੰਦੀ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਕੁਝ ਦਿਨਾਂ ਮਗਰੋਂ ਕੀਤਾ ਜਾਵੇਗਾ। ਪਹਿਲੀ ਜਥੇਬੰਦੀ ਨਾਲੋਂ ਵੱਖ ਹੋਣ ਦਾ ਕਾਰਨ ਬਣੇ ਗੁਰਧਿਆਨ ਸਿੰਘ ਧੰਨਾ ਦੇ ਸੂਬਾਈ ਜਨਰਲ ਸਕੱਤਰ ਬਣਨ ਦੇ ਚਰਚੇ ਹਨ। -ਖੇਤਰੀ ਪ੍ਰਤੀਨਿਧ