ਪੱਤਰ ਪ੍ਰੇਰਕ
ਮੋਰਿੰਡਾ, 23 ਦਸੰਬਰ
ਪਿੰਡ ਕਜੌਲੀ ਲਾਗੇ ਬਣੇ ਨਹਿਰ ਦੇ ਪੁਲ ’ਤੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਾਰ ਚਾਲਕ ਕਾਰ ਵਿੱਚੋਂ ਸੁਰੱਖਿਅਤ ਨਿਕਲ ਗਿਆ। ਜਦੋਂ ਕਾਰ ਨੂੰ ਅੱਗ ਲੱਗੀ, ਕਾਰ ਵਿੱਚ ਸਿਰਫ ਚਾਲਕ ਹੀ ਮੌਜੂਦ ਸਨ। ਕਾਰ ਚਾਲਕ ਵਿਨੋਦ ਕੁਮਾਰ ਪੰਚਕੂਲਾ ਨੇ ਦੱਸਿਆ ਕਿ ਜਦੋਂ ਉਹ ਕਜੌਲੀ ਲਾਗੇ ਪੁਲ ਨੂੰ ਪਾਰ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਥੋੜ੍ਹੀ ਦੇਰ ਬਾਅਦ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ। ਕਾਰ ਨੂੰ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਰਾਹੀਂ ਕਾਬੂ ਕੀਤਾ ਗਿਆ।