ਪੱਤਰ ਪ੍ਰੇਰਕ
ਬਸੀ ਪਠਾਣਾ, 27 ਮਈ
ਹਲਕਾ ਬਸੀ ਪਠਾਣਾਂ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਸਰਕਾਰੀ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿੱਚ 17 ਵਿਦਿਆਰਥੀਆਂ ਦੀ ਦਾਖਲਾ ਫ਼ੀਸ ਭਰੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੇ ਫ਼ੀਸ ਭਰਨ ਤੋਂ ਵਾਝੇ ਰਹਿ ਗਏ ਸਨ, ਕਿਉਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੇ ਮਾਪਿਆਂ ਦੇ ਕਾਰੋਬਾਰ ਠੱਪ ਹੋ ਗਏ ਸਨ। ਇਸ ਕਾਰਨ ਉਹ ਸਮੇਂ ਸਿਰ ਫ਼ੀਸ ਨਹੀ ਭਰਵਾ ਸਕੇ ਤੇ ਉਨ੍ਹਾਂ ਤੇ ਕਾਲਜ ਵੱਲੋਂ ਵਾਧੂ ਜੁਰਮਾਨਾ ਵੀ ਲਾਇਆ ਗਿਆ। ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਕਾਲਜ ਪਹੁੰਚ ਕੇ 17 ਵਿਦਿਆਰਥੀਆਂ ਦੀ 5000 ਰੁਪਏ ਪ੍ਰਤੀ ਵਿਦਿਆਰਥੀ ਫ਼ੀਸ ਜਮ੍ਹਾਂ ਕਰਵਾਈ।