ਪੱਤਰ ਪ੍ਰੇਰਕ
ਤਰਨ ਤਾਰਨ, 26 ਅਕਤੂਬਰ
ਇਥੋਂ ਦੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਛਾਲ ਕਾਰ ਕੇ ਅੱਜ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਉਰਫ ਸੋਨੂੰ (32) ਵਾਸੀ ਭਿੱਖੀਵਿੰਡ ਵਜੋਂ ਹੋਈ ਹੈ। ਉਹ ਘਰੋਂ ਸਵੇਰ ਵੇਲੇ ਕੰਮ ਲਈ ਨਿਕਲਿਆ ਸੀ, ਪਰ ਉਸ ਨੇ ਦਰਬਾਰ ਸਾਹਿਬ ਆ ਕੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਦਰਬਾਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਸੇਵਾਦਾਰਾਂ ਦੀ ਮਦਦ ਨਾਲ ਲਾਸ਼ ਸਰੋਵਰ ਵਿੱਚੋਂ ਬਾਹਰ ਕੱਢੀ ਗਈ ਤੇ ਇਸ ਸਬੰਧੀ ਸਥਾਨਕ ਸਿਟੀ ਥਾਣੇ ’ਚ ਸੂਚਨਾ ਦਿੱਤੀ ਗਈ। ਪੁਲੀਸ ਨੇ ਵਰਿੰਦਰ ਦੀ ਜੇਬ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤਾ ਤੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਅਨੁਸਾਰ ਵਰਿੰਦਰ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਕਰਕੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ। ਵਰਿੰਦਰ ਸਿੰਘ ਦੇ ਇਕ ਬੱਚਾ ਵੀ ਹੈ।