ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਾਕਾਰਨੀ ਦੀ ਮੀਟਿੰਗ 8 ਅਕਤੂਬਰ ਨੂੰ ਲੁਧਿਆਣਾ ਦੇ ਪੰਜਾਬੀ ਭਵਨ ’ਚ ਕੀਤੀ ਜਾਵੇਗੀ। ਪ੍ਰਧਾਨ ਦਰਸ਼ਨ ਸਿੰਘ ਬੁੱਟਰ ਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ ਤੇ ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਕੀਤਾ ਜਾਵੇਗਾ। -ਟਨਸ