ਪੱਤਰ ਪ੍ਰੇਰਕ
ਚੰਡੀਗੜ੍ਹ, 1 ਅਪਰੈਲ
ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੀ ਲਿਸਟ ਰੱਦ ਕਰਨ ਸਬੰਧੀ ਸੋਸ਼ਲ ਮੀਡੀਆ ਉਤੇ ਚੱਲ ਰਿਹਾ ਪੱਤਰ ‘ਜਾਅਲੀ’ ਸਾਬਿਤ ਹੋਇਆ ਹੈ। ਵਿਭਾਗ ਦਾ ਮੰਨਣਾ ਹੈ ਕਿ ਲਿਸਟਾਂ ਰੱਦ ਕਰਨ ਬਾਰੇ ਕੋਈ ਪੱਤਰ ਵਿਭਾਗ ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ। ਜਾਅਲੀ ਪੱਤਰ ਬਾਰੇ ਸਪਸ਼ਟੀਕਰਨ ਦਿੰਦਿਆਂ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਵਾਲੀਆਂ ਲਿਸਟਾਂ ਰੱਦ ਕਰਨ ਸਬੰਧੀ ਪੱਤਰ ਅਪਲੋਡ ਕੀਤਾ ਗਿਆ ਹੈ ਜਦਕਿ ਵਿਭਾਗ ਵੱਲੋਂ ਲਿਸਟਾਂ ਰੱਦ ਕਰਨ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ।