ਚਮਕੌਰ ਸਾਹਿਬ: ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿੱਚ ਗੁਰਦੁਆਰੇ ਦੇ ਮੁਲਾਜ਼ਮਾਂ ਅਤੇ ਸੰਗਤਾਂ ਲਈ ਕਾਰ ਸੇਵਾ ਰਾਹੀਂ ਬਣਾਏ ਗਏ ਫਲੈਟਾਂ ਦੀਆਂ ਚਾਬੀਆਂ ਅੱਜ ਕਾਰ ਸੇਵਾ ਪ੍ਰਮੁੱਖ ਬਾਈ ਦੀਪ ਸਿੰਘ ਘੜੂੰਆਂ ਵੱਲੋਂ ਪ੍ਰਬੰਧਕਾਂ ਨੂੰ ਸੌਂਪੀਆਂ ਗਈਆਂ। ਬਾਈ ਦੀਪ ਸਿੰਘ ਘੜੂੰਆਂ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਬਾਬਾ ਬਚਨ ਸਿੰਘ ਕਾਰ ਸੇਵਾ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਇਹ ਫਲੈਟ ਬਣਾਉਣ ਦਾ ਕੰਮ ਆਰੰਭਿਆ ਸੀ। ਉਨ੍ਹਾਂ ਚਾਬੀਆਂ ਅੱਜ ਗੁਰਦੁਆਰੇ ਦੇ ਸਰਾਂ ਇੰਚਾਰਜ ਕਰਮਜੀਤ ਸਿੰਘ ਨੂੰ ਸੌਂਪ ਦਿੱਤੀਆਂ। ਉਨ੍ਹਾਂ ਦੱਸਿਆ ਕਿ ਤਿੰਨ ਮੰਜਲੇ ਇਨ੍ਹਾਂ ਫਲੈਟਾਂ ਵਿੱਚ ਦਰਜਨ ਦੇ ਕਰੀਬ ਕਮਰੇ ਅਤੇ ਬਾਥਰੂਮ ਅਟੈਚ ਹਨ। ਇਸ ਮੌਕੇ ਭਾਈ ਕੁਲਦੀਪ ਸਿੰਘ ਗੋਗੀ, ਭਾਈ ਅਜੈਬ ਸਿੰਘ ਅਤੇ ਜਥੇ ਮੋਹਣ ਸਿੰਘ ਸੰਧੂ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ