ਅਟਾਰੀ (ਪੱਤਰ ਪ੍ਰੇਰਕ): ਕੇਰਲਾ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਸੰਨੀ ਜੋਸਫ਼ (ਵਿਧਾਇਕ) ਨੇ ਚਾਰ ਸਾਥੀ ਵਿਧਾਇਕਾਂ ਤੇ ਪਰਿਵਾਰਕ ਮੈਂਬਰਾਂ ਨਾਲ ਅੱਜ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਵਿਧਾਇਕਾਂ ਦੇ ਵਫ਼ਦ ਵਿੱਚ ਮੈਥਿਊ ਟੀ ਥੌਮਸ, ਕੇ ਕੁਨਜੰਬੂ, ਐੱਮ ਰਾਜਾਗੋਪਾਲਨ ਤੇ ਐਮ ਵਿੰਨਸੈਂਟ ਸ਼ਾਮਲ ਸਨ।