ਪੱਤਰ ਪ੍ਰੇਰਕ
ਅਟਾਰੀ, 18 ਅਕਤੂਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪੁੱਤਰ ਰਾਜਿੰਦਰਾ ਪੁਰੋਹਿਤ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰੇਮਨੀ) ਵੇਖੀ। ਜੇਸੀਪੀ ਅਟਾਰੀ ਪਹੁੰਚਣ ’ਤੇ ਉਨ੍ਹਾਂ ਦਾ ਸੀਮਾ ਸੁਰੱਖਿਆ ਬਲ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਟਾਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿੱਲਰ ਵੇਖਿਆ ਤੇ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਅਮਿਤ ਗੁਸਈਆਂ ਤੇ ਪੰਜਾਬ ਪੁਲੀਸ ਦੇ ਪਰੋਟੋਕੋਲ ਅਫ਼ਸਰ ਅਰੁਣ ਮਾਹਲ ਉਨ੍ਹਾਂ ਦੇ ਨਾਲ ਸਨ।