ਚੰਡੀਗੜ੍ਹ: ਤਾਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੰਜਾਬ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਵੀ.ਪੀ. ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ। ਬਿਆਨ ’ਚ ਕਿਹਾ ਗਿਆ, ‘ਭਾਰਤ ਦੇ ਰਾਸ਼ਟਰਪਤੀ ਨੇ ਤਾਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੰਜਾਬ ਦੇ ਰਾਜਪਾਲ ਵਜੋਂ ਕਾਰਜਭਾਰ ਸੰਭਾਲਣ ਲਈ ਨਿਯੁਕਤ ਕੀਤਾ ਹੈ। ਆਪਣੇ ਫਰਜ਼ਾਂ ਤੋਂ ਇਲਾਵਾ ਉਹ ਅਹੁਦਾ ਸੰਭਾਲਣ ਦੀ ਤਾਰੀਕ ਤੋਂ ਰੈਗੂਲਰ ਪ੍ਰਬੰਧ ਹੋਣ ਤੱਕ ਪੰਜਾਬ ਦੇ ਰਾਜਪਾਲ ਦਾ ਕੰਮ ਸੰਭਾਲਣਗੇ। -ਪੀਟੀਆਈ