ਪਾਲ ਸਿੰਘ ਨੌਲੀ
ਜਲੰਧਰ, 9 ਜੂਨ
ਜਲੰਧਰ ਦੇ ਦੋ ਜੱਜ ਸਮੇਤ ਅਦਾਲਤੀ ਸਟਾਫ਼ ਅਤੇ ਇੱਕ ਵਕੀਲ ਨੂੰ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ। ਕਮਿਸ਼ਨਰੇਟ ਪੁਲੀਸ ਦੀ ਉਸ ਟੀਮ ਨੂੰ ਵੀ ਲੰਘੀ ਰਾਤ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਿਸ ਨੇ ਬੀਤੇ ਦਿਨੀਂ ਜੁਆਰੀਆਂ ਨੂੰ ਫੜਿਆ ਸੀ। ਇਨ੍ਹਾਂ ਜੁਆਰੀਆਂ ਦੇ ਜਦੋਂ ਕਰੋਨਾ ਟੈਸਟ ਕਰਵਾਏ ਗਏ ਸਨ ਤਾਂ ਇੱਕ ਜੁਆਰੀਆ ਪਾਜ਼ੇਟਿਵ ਨਿਕਲਿਆ ਸੀ। ਇਨ੍ਹਾਂ ਜੁਆਰੀਆਂ ਨੂੰ ਜਿਹੜੀਆਂ ਦੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਸ ਅਦਾਲਤ ਦੇ ਦੋ ਜੱਜਾਂ ਸਮੇਤ ਹੋਰ ਸਟਾਫ਼ ਨੂੰ ਇਕਾਂਤਵਾਸ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।