ਬਠਿੰਡਾ: ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਅੱਜ ਪਹਿਲੀ ਵੱਡੀ ਸਰਜਰੀ ਕੀਤੀ ਗਈ। ਇਸ ਮੌਕੇ ਡਾਇਰੈਕਟਰ ਪ੍ਰੋ ਡੀ.ਕੇ ਸਿੰਘ ਨੇ ਓਟੀ ਕੰਪਲੈਕਸ ਦਾ ਉਦਘਾਟਨ ਕੀਤਾ। ਏਮਜ਼ ਦੇ ਮੈਡੀਕਲ ਸੁਪਰਡੈਂਟ ਸਤੀਸ਼ ਗੁਪਤਾ ਨੇ ਦੱਸਿਆ ਕਿ ਸਰਜਰੀ ਵਾਲਾ ਮਰੀਜ਼ ਏਮਜ਼ ਬਠਿੰਡਾ ਦਾ ਕਰਮਚਾਰੀ ਸੀ, ਜੋ ਬੀਤੇ ਹਫ਼ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਏਮਜ਼ ਬਠਿੰਡਾ ਵਿੱਚ ਆਰਜ਼ੀ ਓ.ਟੀ ਕੰਪਲੈਕਸ ਵੀ ਸਥਾਪਿਤ ਕੀਤਾ ਗਿਆ ਹੈ। ਐਨੇਸਥੈਟਿਕ ਟੀਮ ਦੀ ਅਗਵਾਈ ਨਵੀਨ ਸਮਾਘ ਨੇ ਕੀਤੀ ਅਤੇ ਡਾ. ਤਰੁਣ ਗੋਇਲ, ਡਾ. ਗਗਨਪ੍ਰੀਤ ਸਿੰਘ ਦੀ ਟੀਮ ਨੇ ਸਰਜਰੀ ਨੂੰ ਨੇਪਰੇ ਚਾੜ੍ਹਿਆ। -ਪੱਤਰ ਪ੍ਰੇਰਕ