ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਜੂਨ
ਇਸ ਵਾਰ ਕਰੋਨਾ ਅਤੇ ਗਰਮੀ ਨੇ ਸਬਜ਼ੀ ਉਤਪਾਦਕਾਂ ’ਤੇ ਮਾਰੂ ਅਸਰ ਪਾਇਆ ਹੈ। ਇਸ ਕਾਰਨ ਉਤਪਾਦਕ ਬੀਜੀ ਸਬਜ਼ੀ ਵਾਹੁਣ ਲਈ ਮਜਬੂਰ ਹਨ। ਨੇੜਲੇ ਪਿੰਡ ਘੋੜੇਨਬ ਦੇ ਕਿਸਾਨ ਅਮਨ ਸਿੰਘ ਨੇ ਦੱਸਿਆ ਕਿ ਉਸ ਨੇ ਤਕਰੀਬਨ ਦਸ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿੱਚ ਸਬਜ਼ੀ ਲਗਾਈ ਸੀ। ਅੱਜ ਉਸ ਨੂੰ ਸਬਜ਼ੀ ਮੰਡੀ ਵਿੱਚ ਪੂਰਾ ਭਾਅ ਨਾ ਮਿਲਣ ਕਾਰਨ ਉਸ ਨੇ ਸੱਤ ਏਕੜ ਦੇ ਕਰੀਬ ਚੋਲਾਫ਼ਲੀ, ਮੂਲੀ, ਬੈਂਗਨੀ ,ਭਿੰਡੀ ਅਤੇ ਕੱਦੂ ਦੀ ਵਾਹੀ ਕਰ ਦਿੱਤੀ।
ਸਬਜ਼ੀ ਮੰਡੀ ਵਿੱਚ ਹਰ ਸਬਜ਼ੀ ਦਾ ਰੇਟ ਇੱਕ ਰੁਪਏ ਤੋਂ ਲੈ ਕੇ ਚਾਰ ਰੁਪਏ ਤੱਕ ਹੀ ਰਹਿ ਗਿਆ ਹੈ, ਜਿਸ ਕਰਕੇ ਫਸਲ ਦੀ ਤੁੜਵਾਈ ਬਹੁਤ ਮਹਿੰਗੀ ਪੈ ਰਹੀ ਹੈ। ਉਤਪਾਦਕ ਤੋਂ ਜ਼ਿਆਦਾ ਵਿਚੋਲੇ ਮੁਨਾਫ਼ਾ ਕਮਾ ਲੈਂਦਾ ਹੈ। ਕਿਸਾਨ ਤੋਂ ਖਰੀਦੀ ਚਾਰ ਰੁਪਏ ਕਿੱਲੋ ਚੋਲਾਫ਼ਲੀ ਬਜ਼ਾਰ ਵਿੱਚ ਵੀਹ ਰੁਪਏ ਕਿੱਲੋ ਵਿਕਦੀ ਹੈ।