ਪੱਤਰ ਪ੍ਰੇਰਕ
ਅਮਲੋਹ, 11 ਫਰਵਰੀ
ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡਾਂ ’ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਹਲਕਾ ਅਮਲੋਹ ਨੂੰ ਹਰ ਪੱਖ ਤੋਂ ਨਵੀਂ ਦਿਸ਼ਾ ਦੇ ਕੇ ਬੁਲੰਦੀਆਂ ’ਤੇ ਪਹੁੰਚਾਉਣਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ। ਇਸ ਦੌਰਾਨ ਭਗਵਾਨਪੁਰਾ ਵਿਚ ਪਿੰਡ ਦੀਆਂ ਬੀਬੀਆਂ ਨੇ ਸ੍ਰੀ ਖੰਨਾ ਨੂੰ ਅਸ਼ੀਰਵਾਦ ਦਿੱਤਾ ਤੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਉਨ੍ਹਾਂ ਪਿੰਡ ਰਾਈਏਵਾਲ, ਨੂਰਪੁਰਾ, ਅਲੀਪੁਰ ਸੰਦਲ, ਭੱਟੋਂ ਆਦਿ ਵਿਚ ‘ਆਪ’ ਤੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਆਗੂਆਂ ਤੇ ਨੌਜਵਾਨਾਂ ਦਾ ਸਨਮਾਨ ਕੀਤਾ।