ਸੁਖਦੇਵ ਸੁੱਖ
ਅਜਨਾਲਾ, 14 ਅਕਤੂਬਰ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਬੀਐੱਸਐਫ ਦੀ ਚੌਕੀ ਸ਼ਾਹਪੁਰ ਵਿਖੇ ਅੱਜ ਤੜਕੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਗੋਲੀਬਾਰੀ ਕਰਕੇ ਉਸ ਨੂੰ ਸੁੱਟ ਲਿਆ। ਇਸ ਸਬੰਧੀ ਅੱਜ ਸਵੇਰੇ ਮੌਕੇ ’ਤੇ ਪਹੁੰਚੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਵੱਲੋਂ ਰਾਤ ਸਮੇਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਡਰੋਨ ਦੀ ਆਵਾਜ਼ ਸੁਣੀ, ਜਿਸ ’ਤੇ 17 ਫਾਇਰ ਕੀਤੇ ਗਏ। ਇਸੇ ਦੌਰਾਨ ਡਰੋਨ ਦੇ ਪੱਖਾ ਟੁੱਟਣ ਕਾਰਨ ਇਹ ਹੇਠਾਂ ਡਿੱਗ ਗਿਆ। ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।