ਪੁੱਤ ਦੀ ਮੌਤ ਦੇ ਇਨਸਾਫ਼ ਨੂੰ ਤਰਸ ਰਿਹੈ ਡਾਕਟਰ ਜੋੜਾ

ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ !

ਪੁੱਤ ਦੀ ਮੌਤ ਦੇ ਇਨਸਾਫ਼ ਨੂੰ ਤਰਸ ਰਿਹੈ ਡਾਕਟਰ ਜੋੜਾ

ਮਧੂਮਿਤਾ ਬੈਨਰਜੀ ਪੁੱਤ ਅਭਿਸ਼ੇਕ ਬੈਨਰਜੀ ਦੀ ਬਣਾਈ ਤਸਵੀਰ ਦਿਖਾਉਂਦੀ ਹੋਈ।

ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।

ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਜੁਲਾਈ

ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਆਪਣਾ ਇਕਲੌਤਾ ਪੁੱਤਰ ਗੁਆ ਬੈਠਾ ਰਾਏਕੋਟ ਦਾ ਡਾਕਟਰ ਜੋੜਾ ਇਨਸਾਫ਼ ਨੂੰ ਤਰਸ ਰਿਹਾ ਹੈ। ਲੰਬੇ ਸੰਘਰਸ਼ ਬਾਅਦ ਮਈ 2018 ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬੰਦ ਹੋਏ ਕੇਸ ਦੀ ਮੁੜ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਪਰ 6 ਸਾਲ ਦੇ ਲੰਬੇ ਅਰਸੇ ਬਾਅਦ ਵੀ ਮਾਪਿਆਂ ਨੂੰ ਇਨਸਾਫ਼ ਦੀ ਉਡੀਕ ਹੈ। 

ਪੰਜਾਬ ਦੀ ਧਰਤੀ ’ਤੇ ਕਿਸਮਤ ਅਜ਼ਮਾਉਣ ਆਏ ਬੰਗਾਲੀ ਡਾਕਟਰ ਜੋੜੇ ਦੇ ਘਰ ਅਭਿਸ਼ੇਕ ਬੈਨਰਜੀ ਨੇ 13 ਜੁਲਾਈ 1992 ਨੂੰ ਜਨਮ ਲਿਆ ਸੀ। 22 ਜੂਨ 2014 ਨੂੰ ਤੜਕਸਾਰ 22 ਸਾਲਾ ਅਭਿਸ਼ੇਕ ਦੀ ਲਾਸ਼ ਆਪਣੀ ਹੀ ਕਾਰ ਵਿੱਚ ਲੁਧਿਆਣਾ ਦੇ ਸਰਕਾਰੀ ਕਾਲਜ ਨੇੜੇ ਮਿਲੀ ਸੀ। ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਅਭਿਸ਼ੇਕ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆ ਕੇ ਹੋਰਨਾਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਯਤਨਸ਼ੀਲ ਸੀ। ਪੁਣੇ ਦੇ ਨਾਮੀ ਕਾਲਜ ’ਚ ਕਾਨੂੰਨ ਦੀ ਪੜ੍ਹਾਈ ਕਰਦੇ ਅਭਿਸ਼ੇਕ ਦੀ ਮਾਂ ਡਾ. ਮਧੂਮਿਤਾ ਬੈਨਰਜੀ ਦੱਸਦੀ ਹੈ ਕਿ ਉਹ ਪੜ੍ਹਾਈ ਪੂਰੀ ਕਰਕੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਦਾ ਚਾਹਵਾਨ ਸੀ। ਕਰੀਬ ਡੇਢ ਦਹਾਕੇ ਤੋਂ ਸ਼ੁਰੂ ਹੋਏ ਨਸ਼ਿਆਂ ਦੇ ਦੌਰ ਵਿਚ ਅਭਿਸ਼ੇਕ ਵੀ ਸਕੂਲ ਦੀ ਪੜ੍ਹਾਈ ਦੌਰਾਨ ਰਾਹ ਤੋਂ ਭਟਕ ਗਿਆ ਸੀ ਪਰ ਜਲਦੀ ਹੀ ਇਲਾਜ ਬਾਅਦ ਉਹ ਇਸ ਦਲਦਲ ਤੋਂ ਬਾਹਰ ਆ ਗਿਆ ਸੀ। ਨਸ਼ਾ ਛੁਡਾਊ ਕੇਂਦਰਾਂ ਦੀ ਗ਼ੈਰ-ਵਿਗਿਆਨਕ ਅਤੇ ਅਣਮਨੁੱਖੀ ਪਹੁੰਚ ਤੋਂ ਉਹ ਡਾਢਾ ਦੁਖੀ ਹੋਇਆ ਸੀ ਅਤੇ ਹੋਰਨਾਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰ ਦੀ ਥਾਂ ‘ਨਸ਼ਾ ਛੁਡਾਊ ਆਸ਼ਰਮ’ ਬਣਾ ਕੇ ਸਹਾਇਤਾ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਸੀ। ਅਭਿਸ਼ੇਕ ਨੇ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਲੁਧਿਆਣਾ ਪੁਲੀਸ ਕੋਲ ਦੁੱਗਰੀ ਇਲਾਕੇ ਦੇ ਤਿੰਨ ਨਾਮੀ ਨਸ਼ਾ ਤਸਕਰਾਂ ਬਾਰੇ ਖ਼ੁਲਾਸੇ ਕੀਤੇ ਸਨ। ਤਸਕਰਾਂ ਦਾ ਤਾਂ ਵਾਲ ਵੀ ਵਿੰਗਾ ਨਾ ਹੋਇਆ, ਪਰ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ। ਪੁੱਤ ਦੀ ਲਾਸ਼ ਕੋਲ ਬੇਸੁੱਧ ਬੈਠੇ ਮਾਪਿਆਂ ਨਾਲ ਪੁਲੀਸ ਨੇ ਕੋਈ ਹਮਦਰਦੀ ਵਾਲਾ ਰਵੱਈਆ ਦਿਖਾਉਣ ਦੀ ਥਾਂ ਪੰਜਾਬੀ ਤੋਂ ਅਣਜਾਣ ਬੰਗਾਲੀ ਡਾ. ਏ.ਕੇ. ਬੈਨਰਜੀ ਤੋਂ ਇਕ ਬਿਆਨ ਉੱਪਰ ਦਸਤਖ਼ਤ ਕਰਵਾ ਕੇ ਇਸ ਭੇਤਭਰੀ ਮੌਤ ਨੂੰ ਨਸ਼ੇ ਦੀ ਓਵਰਡੋਜ਼ ਦਾ ਕੇਸ ਬਣਾ ਕੇ ਕੇਸ ਬੰਦ ਕਰ ਦਿੱਤਾ। ਪੇਸ਼ੇ ਵਜੋਂ ਦੋਵੇਂ ਡਾਕਟਰ ਮਾਪਿਆਂ ਨੇ ਥਾਣੇ ਸਾਹਮਣੇ ਮੋਮਬਤੀਆਂ ਬਾਲਣ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦਾ ਦਰਵਾਜ਼ਾ ਵੀ ਖੜਕਾਇਆ। ਉਨ੍ਹਾਂ ਮਾਹਿਰਾਂ ਦੀ ਰਾਏ ਲੈਣ ਮਗਰੋਂ ਇਸ ਕੇਸ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਵਾਇਆ ਜਿਸ ਨੇ ਗ਼ੈਰ-ਇਰਾਦਾਤਨ ਹੱਤਿਆ ਦਾ ਕੇਸ ਦਰਜ ਕਰਨ ਦੀ ਸਿਫ਼ਾਰਸ਼ ਤਾਂ ਕੀਤੀ ਪਰ ਜ਼ੋਰਾਵਰਾਂ ਸਾਹਮਣੇ ਕਾਨੂੰਨ ਵੀ ਬੌਣਾ ਹੀ ਸਾਬਤ ਹੋਇਆ ਅਤੇ ਪੁਲੀਸ ਨੇ ਅਦਾਲਤ ਨੂੰ ਕੇਸ ਬੰਦ ਕਰਨ ਦੀ ਦਰਖ਼ਾਸਤ ਪੇਸ਼ ਕਰ ਕੇ ਇਸ ਮਾਮਲੇ ’ਤੇ ਇਕ ਵਾਰ ਫਿਰ ਪਾਣੀ ਫੇਰ ਦਿੱਤਾ ਸੀ। ਆਖ਼ਰੀ ਸਾਹ ਤੱਕ ਲੜਨ ਦਾ ਤਹੱਈਆ ਕਰ ਕੇ ਜੂਝ ਰਹੇ ਡਾਕਟਰ ਜੋੜੇ ਨੇ ਹਾਈ ਕੋਰਟ ਵਿਚ ਪਹੁੰਚ ਕਰ ਕੇ ਮਈ 2018 ਵਿਚ ਮੁੜ ਕੇਸ ਖੁਲ੍ਹਵਾਇਆ। ਮਾਹਿਰ ਡਾਕਟਰਾਂ ਦੇ ਬੋਰਡ ਨੇ ਪਹਿਲੀ ਪੋਸਟਮਾਰਟਮ ਰਿਪੋਰਟ ਦੀ ਘੋਖ ਕਰਨ ਉਪਰੰਤ ਦੱਸਿਆ ਕਿ ਮ੍ਰਿਤਕ ਦੇ ਸਰੀਰ ’ਚੋਂ ਨਸ਼ੇ ਦਾ ਕੋਈ ਅੰਸ਼ ਤੇ ਸਰੀਰ ਉੱਪਰ ਕਿਸੇ ਸੂਈ ਦਾ ਨਿਸ਼ਾਨ ਨਹੀਂ ਸੀ ਮਿਲਿਆ ਸਗੋਂ ਮੌਤ ਦਾ ਕਾਰਨ ਸਾਹ ਰੁਕਣਾ ਸੀ। ਇਸ ਡਾਕਟਰ ਜੋੜੇ ਨੂੰ ਇਨਸਾਫ਼ ਲਈ ਪਤਾ ਨਹੀਂ ਅਜੇ ਹੋਰ ਕਿੰਨਾ ਸੰਘਰਸ਼ ਕਰਨਾ ਪਵੇਗਾ। ਡਾ. ਬੈਨਰਜੀ ਖ਼ੁਦ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹਨ ਤੇ ਕੋਲਕਾਤਾ ਵਿਚ ਇਲਾਜ ਕਰਵਾ ਰਹੇ ਹਨ ਤੇ ਮਾਂ ਡਾ. ਮਧੂਮਿਤਾ ਬੈਨਰਜੀ ਹੁਣ ਆਪਣੇ ਪੁੱਤ ਦੀਆਂ ਯਾਦਾਂ ਨੂੰ ਕੈਨਵਸ ਉੱਪਰ ਉਤਾਰ ਕੇ ਬੇਰੰਗ ਹੋਈ ਜ਼ਿੰਦਗੀ ਵਿਚ ਰੰਗ ਭਰਨ ਦੇ ਯਤਨ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All