ਪੱਤਰ ਪ੍ਰੇਰਕ
ਭਿੱਖੀਵਿੰਡ, 31 ਜੁਲਾਈ
ਤਰਨ ਤਾਰਨ ਤੋਂ ਆਪਣੇ ਸਹੁਰੇ ਪਿੰਡ ਨੌਸ਼ਹਿਰਾ ਪੰਨੂੰਆ ਗਏ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੀ ਛੱਪੜ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ।
ਇਸ ਬਾਰੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦ ਉਹ ਆਪਣੇ ਪਤੀ ਸਮੇਤ ਪੇਕੇ ਪਿੰਡ ਆਈ ਸੀ। ਉਹ ਪਹਿਲਾਂ ਆਪਣੇ ਘਰ ਪੁੱਜ ਗਈ ਜਦੋਂ ਕਿ ਉਸ ਦੇ ਉਸ ਦੇ ਪਤੀ ਪਿੱਛੇ ਆ ਰਹੇ ਸਨ ਜਿਨ੍ਹਾਂ ਦੀ ਮੀਂਹ ਕਾਰਨ ਤਿਲਕ ਕੇ ਛੱਪੜ ਵਿੱਚ ਡਿੱਗ ਜਾਣ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਤੀ ਦੀ ਭਾਲ ਕੀਤੀ ਗਈ ਪਰ ਲਾਸ਼ ਨਹੀਂ ਮਿਲੀ। ਅੱਜ ਸਵੇਰੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਗੋਤਾਖੋਰ ਅਤੇ ਜੇਸੀਬੀ ਨਾਲ ਲਾਸ਼ ਨੂੰ ਬਰਾਮਦ ਕਰ ਲਿਆ। ਇਸ ਬਾਰੇ ਚੌਕੀ ਇੰਚਾਰਜ ਨੌਸ਼ਹਿਰਾ ਪੰਨੂੰਆ ਗੱਜਣ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਬੀਤੀ ਰਾਤ ਛੱਪੜ ਵਿਚ ਡਿੱਗ ਪਿਆ ਸੀ, ਉਸ ਦੀ ਲਾਸ਼ ਅੱਜ ਬਰਾਮਦ ਕੀਤੀ ਗਈ।