ਭੁਲੱਥ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਲੱਖਣ ਕੇ ਪੱਡਾ ਦੇ ਨੌਜਵਾਨ ਪ੍ਰਦੀਪ ਸਿੰਘ (24) ਪੁੱਤਰ ਗੁਰਦੀਪ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਪ੍ਰਦੀਪ ਸਿੰਘ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਪ੍ਰਦੀਪ ਨੂੰ ਪੜ੍ਹਨ ਲਈ ਕੈਨੇਡਾ ਭੇਜਿਆ ਸੀ ਤੇ ਉਹ ਸਰੀ ਵਿੱਚ ਆਪਣੀ ਭੈਣ ਮਨਜੀਤ ਕੌਰ ਕੋਲ ਰਹਿ ਰਿਹਾ ਸੀ। ਅੱਜ ਸ਼ਾਮ ਵੇਲੇ ਉਸ ਦੀ ਭੈਣ ਮਨਜੀਤ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਦੀਪ ਰੋਜ਼ਾਨਾ ਵਾਂਗ ਕੰਮ ਤੋਂ ਚਾਰ ਵਜੇ ਆਉਣ ਮਗਰੋਂ ਸੌਂ ਗਿਆ ਸੀ। ਸੱਤ ਵਜੇ ਉਹ ਜਿਮ ਜਾਂਦਾ ਸੀ ਤੇ ਅੱਜ ਜਦੋਂ ਉਹ ਸਮੇਂ ਸਿਰ ਨਾ ਉੱਠਿਆ ਤਾਂ ਉਹ ਉਸ ਨੂੰ ਉਠਾਉਣ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।