ਪੱਤਰ ਪ੍ਰੇਰਕ
ਫਿਲੌਰ, 24 ਅਪਰੈਲ
ਪਿੰਡ ਢੱਕ ਮਜਾਰਾ ਦੇ ਇੱਕ ਨੌਜਵਾਨ ਦੀ ਇਟਲੀ ’ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪਾਲ ਰਾਮ ਉਰਫ ਪਾਲਾ ਪੁੱਤਰ ਨੰਜੂ ਰਾਮ ਲਗਪਗ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ। ਉਹ ਇਟਲੀ ਦੇ ਸ਼ਹਿਰ ਸਲੈਰਨੋ ਵਿੱਚ ਇਕ ਰੈਸਤਰਾਂ ’ਤੇ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਹਰਪਾਲ ਰਾਮ ਜਦੋਂ ਕੰਮ ਉਪਰੰਤ ਆਪਣੇ ਕਮਰੇ ਵਿਚ ਗਿਆ ਤਾਂ ਰਾਤ ਦੇ ਸਮੇਂ ਅਚਾਨਕ ਉਸ ਦੀ ਸਿਹਤ ਵਿਗੜ ਜਾਣ ਕਾਰਨ ਮੌਤ ਹੋ ਗਈ। ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਭਰ ’ਚ ਸੋਗ ਦੀ ਲਹਿਰ ਦੌੜ ਗਈ।