ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
‘ਬੜਾ ਬਿਜ਼ਨੈੱਸ ਪ੍ਰਾਈਵੇਟ ਲਿਮਟਿਡ’ ਕੰਪਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਬਣਾਈ ਗਈ ਇਕ ਐਨੀਮੇਟਿਡ ਫ਼ਿਲਮ ਦੇ ਮਾਮਲੇ ਵਿਚ ਸਿੱਖ ਪੰਥ ਕੋਲੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਇਤਰਾਜ਼ਯੋਗ ਹਿੱਸੇ ਨੂੰ ਹਟਾਉਣ ਦਾ ਦਾਅਵਾ ਵੀ ਕੀਤਾ ਹੈ। ਫਿਲਮ ਵਿਚ ਐਨੀਮੇਟਿਡ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਦਿਖਾਇਆ ਗਿਆ ਸੀ ਤੇ ਫਦੀਵਾਨ ਟੋਡਰ ਮੱਲ ਦਾ ਸਬੰਧ ਜੈਨ ਭਾਈਚਾਰੇ ਨਾਲ ਦੱਸਿਆ ਗਿਆ ਸੀ।