ਪੱਤਰ ਪ੍ਰੇਰਕ
ਲੰਬੀ, 27 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ 28 ਜੁਲਾਈ ਨੂੰ ਹਲਕਾ ਲੰਬੀ ਦੇ ਸਰਾਵਾਂ ਜੈਲ ਵਿੱਚ ਮੀਂਹ ਦੇ ਪਾਣੀ ਨਾਲ ਡੁੱਬੀ ਹਜ਼ਾਰਾਂ ਏਕੜ ਫ਼ਸਲ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਪਿੰਡ ਮਿੱਡਾ, ਪੰਨੀਵਾਲਾ ਅਤੇ ਰਾਣੀਵਾਲਾ ਦਾ ਦੌਰਾ ਕਰਨਗੇ। ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਦੀ ਬਾਦਲਾਂ ਦੇ ਗੜ੍ਹ ਰਹੇ ਹਲਕੇ ਲੰਬੀ ਵਿੱਚ ਪਹਿਲੀ ਫੇਰੀ ਤੋਂ ਇਲਾਕੇ ਦੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਹਨ। ਬੀਤੇ ਦਿਨੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਇੱਥੇ ਦੌਰਾ ਕੀਤਾ ਸੀ। ਬਲਾਕ ਸਮਿਤੀ ਮੈਂਬਰ ਭਗਵੰਤ ਸਿੰਘ ਮਿੱਡਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਹੁਣ ਇੰਨੇ ਦਿਨਾਂ ਮਗਰੋਂ ਸੇਮ ਨਾਲੇ ਵਿੱਚ ਇੱਕ ਫੁੱਟ ਪਾਣੀ ਘਟਿਆ ਹੈ।