ਕੈਪਟਨ ਨੇ ਖੇਤੀ ਬਿੱਲਾਂ ਬਾਰੇ ਬਾਦਲਾਂ ਵੱਲ ਦਸ ਸਵਾਲ ਦਾਗੇ

ਕੈਪਟਨ ਨੇ ਖੇਤੀ ਬਿੱਲਾਂ ਬਾਰੇ ਬਾਦਲਾਂ ਵੱਲ ਦਸ ਸਵਾਲ ਦਾਗੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਜਾ ਰਹੇ ਸਿਆਸੀ ਹੱਲਿਆਂ ਦਾ ਜਵਾਬ ਦਿੰਦਿਆ ਕਿਹਾ ਕਿ ਦੋਵੇਂ ਆਗੂ ਆਪਣੇ ਗੰਧਲੇ ਹੋ ਚੁੱਕੇ ਅਕਸ ’ਤੇ ਪੋਚਾ ਫੇਰਨ ਲਈ ਝੂਠ ਦਾ ਜਾਲ ਬੁਣ ਰਹੇ ਹਨ। ਕੈਪਟਨ ਨੇ ਬਾਦਲਾਂ ਕੋਲੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਮੁੱਖ ਮੰਤਰੀ ਨੇ ਪੁੱਛਿਆ ਹੈ ਕਿ ‘ਕੀ ਆਰਡੀਨੈਂਸਾਂ ਦੇ ਲੋਕ ਸਭਾ ’ਚ ਪੇਸ਼ ਹੋਣ ਤੱਕ ਦੋਵਾਂ ਵਿੱਚੋਂ ਕਿਸੇ ਨੇ ਇਕ ਵਾਰ ਵੀ ਇਨ੍ਹਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਿਹਾ?’, ‘ਕੀ ਕਿਸੇ ਵੀ ਭਾਈਵਾਲ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਕੀਤਾ ਗਿਆ, ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਦਾ ਹਿੱਸਾ ਸੀ ਜਦਕਿ ਹੁਣ ਹਰਸਿਮਰਤ ਨੇ ਇਸ ਕਾਰਨ ਨੂੰ ਵੀ ਆਪਣੇ ਅਸਤੀਫ਼ੇ ਦਾ ਆਧਾਰ ਬਣਾ ਲਿਆ ਹੈ ਕਿ ਕੇਂਦਰ ਨੇ ਭਾਈਵਾਲਾਂ ਨਾਲ ਸਲਾਹ ਕਰਨ ਬਾਰੇ ਉਨ੍ਹਾਂ ਦਾ ਸੁਝਾਅ ਨਹੀਂ ਮੰਨਿਆ?’ ਕੈਪਟਨ ਨੇ ਪੁੱਛਿਆ ‘ਕੀ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਤੱਕ ਇਕ ਵਾਰ ਵੀ ਕਿਸਾਨਾਂ ਨੂੰ ਇਹ ਦੱਸਿਆ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਹੁਣ ਉਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ?’, ਇਸ ਤੋਂ ਇਲਾਵਾ ‘ਸ਼੍ਰੋਮਣੀ ਅਕਾਲੀ ਦਲ ਹੁਣ ਵੀ ਐਨ.ਡੀ.ਏ. ਦਾ ਭਾਈਵਾਲ ਕਿਉਂ ਹੈ ਜਿਵੇਂ ਕਿ ਹਰਸਿਮਰਤ ਨੇ ਖ਼ੁਦ ਮੰਨਿਆ ਹੈ, ਜਦਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਹਮਣੇ ਉਸ ਵੱਲੋਂ ਰੱਖੀਆਂ ਚਿੰਤਾਵਾਂ ਨੂੰ ਸੁਲਝਾਉਣ ਵਿੱਚ ਉਹ ਨਾਕਾਮ ਰਹੇ ਹਨ?’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ, ਖਾਸ ਕਰ ਕੇ ਕਿਸਾਨ ਅਕਾਲੀਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਉੱਚ ਪੱਧਰੀ ਮੀਟਿੰਗਾਂ ’ਚ ਨਾ ਤਾਂ ਵਿਚਾਰੇ ਗਏ ਅਤੇ ਨਾ ਹੀ ਇਨ੍ਹਾਂ ਦਾ ਜ਼ਿਕਰ ਕੀਤਾ ਗਿਆ। ਅਕਾਲੀਆਂ ਉਤੇ ਨਿਸ਼ਾਨਾ ਸੇਧਦਿਆਂ ਕੈਪਟਨ ਨੇ ਕਿਹਾ ਕਿ ਇਨ੍ਹਾਂ ਬਾਰੇ ਜਾਂ ਤਾਂ ਗੱਠਜੋੜ ਭਾਈਵਾਲਾਂ ਨੂੰ ਜਾਣਬੁੱਝ ਕੇ ਹਨੇਰੇ ਵਿੱਚ ਰੱਖਿਆ ਗਿਆ ਤੇ ਜਾਂ ਅਕਾਲੀ ਆਗੂਆਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਇਸ ਨੂੰ ਅਣਗੌਲਿਆ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All