ਪੱਤਰ ਪ੍ਰੇਰਕ
ਲਹਿਰਾਗਾਗਾ, 22 ਦਸੰਬਰ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਨੇ 2002 ਵਿੱਚ ਮੁੱਖ ਮੰਤਰੀ ਬਣਨ ਸਮੇਂ ਉਨ੍ਹਾਂ (ਮੈਨੂੰ) ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਉੱਚ ਅਫਸਰਾਂ ਨੂੰ ਕਰੋੜਾਂ ਰੁਪਏ ਦਿੱਤੇ ਸਨ। ਬੀਬੀ ਭੱਠਲ ਨੇ ਕਿਹਾ, ‘‘ਕੈਪਟਨ ਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਜੋ ਮੈਂ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਰੋੜਾ ਨਾ ਬਣ ਸਕਾਂ।’’ ਉਨ੍ਹਾਂ ਅੱਜ ਇੱਥੇ ਇੱਕ ਸੜਕ ਦਾ ਨੀਂਹ ਪੱਥਰ ਮੌਕੇ ਕਿਹਾ ਕਿ ਉਹ ਕਦੇ ਰਾਜਸੀ ਵਿਤਕਰੇ ਦੇ ਮੁੱਦਈ ਨਹੀਂ ਰਹੇ ਤੇ ਮਜੀਠੀਆ ਮਾਮਲੇ ਵਿੱਚ ਵੀ ਸੱਚ ਸਾਹਮਣੇ ਆਉਣ ਉੱਤੇ ਸਭ ਪਤਾ ਲੱਗ ਜਾਵੇਗਾ।