ਐਨਪੀ ਧਵਨ
ਪਠਾਨਕੋਟ, 29 ਮਾਰਚ
ਪੰਜਾਬ-ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ਉਪਰ ਬਣਿਆ ਨੈਸ਼ਨਲ ਹਾਈਵੇਅ ਵਾਲਾ ਅੰਤਰਰਾਜੀ ਪੁਲ ਕਰੀਬ 20 ਮਹੀਨਿਆਂ ਬਾਅਦ ਹੈਵੀ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ ਜਿਸ ਨਾਲ ਦੋਹਾਂ ਸੂਬਿਆਂ ਦੇ ਲੋਕਾਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋ ਗਈ। ਇਸ ਤਰ੍ਹਾਂ ਹੁਣ ਸਕੂਲੀ, ਯਾਤਰੀ ਬੱਸਾਂ ਅਤੇ ਟਰੱਕਾਂ ਦੀ ਆਵਾਜ਼ਾਈ ਇਸ ਪੁਲ ਤੋਂ ਬਹਾਲ ਹੋ ਗਈ ਹੈ।