ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 27 ਅਪਰੈਲ
ਮੰਡੀ ਗੋਬਿੰਦਗੜ੍ਹ ਦੇ 35 ਸਾਲਾ ਲੋਹਾ ਵਪਾਰੀ ਸੰਤੋਸ਼ ਕੁਮਾਰ ਦੀ ਲਾਸ਼ ਅੱਜ ਬਰਾਮਦ ਕੀਤੀ ਗਈ ਹੈ। ਉਹ ਵੀਰਵਾਰ ਰਾਤ ਨੂੰ ਭਾਖੜਾ ਨਹਿਰ ਸਰਹਿੰਦ ਵਿੱਚ ਕਾਰ ਸਮੇਤ ਡਿੱਗ ਗਿਆ ਸੀ। ਉਸ ਦੀ ਕਾਰ ਕੱਲ੍ਹ ਘਟਨਾ ਸਥਾਨ ਤੋਂ ਲਗਪਗ ਦੋ ਕਿਲੋਮੀਟਰ ਦੂਰ ਤੋਂ ਬਰਾਮਦ ਹੋਈ ਸੀ। ਜਾਣਕਾਰੀ ਮੁਤਾਬਕ ਇਹ ਕਾਰ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਵਾਪਰੀ ਅਤੇ ਘਟਨਾ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਵਾਰਸਾਂ ਅਤੇ ਪੁਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਇਸ ਦੀ ਕੱਲ੍ਹ ਭਾਲ ਸ਼ੁਰੂ ਕਰ ਦਿੱਤੀ ਸੀ। ਉਪ ਪੁਲੀਸ ਕਪਤਾਨ ਸੁਖਨਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਸਰਹਿੰਦ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਪਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।