ਪੱਤਰ ਪ੍ਰੇਰਕ
ਤਲਵੰਡੀ ਸਾਬੋ, 20 ਅਪਰੈਲ
ਪਿੰਡ ਭਾਗੀਵਾਂਦਰ ਦੇ ਦੋ ਦਿਨ ਪਹਿਲਾਂ ਲਾਪਤਾ ਹੋਏ ਕਿਸਾਨ ਦੀ ਲਾਸ਼ ਅੱਜ ਪਿੰਡ ਦੇ ਛੱਪੜ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਰਣਧੀਰ ਸਿੰਘ ਪੁੱਤਰ ਛੋਟਾ ਸਿੰਘ ਵਜੋਂ ਹੋਈ ਹੈ। ਰਣਧੀਰ ਸਿੰਘ ਦੇ ਭਰਾ ਕੇਵਲ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਕੋਲ ਸਿਰਫ ਦੋ ਕਨਾਲ ਜ਼ਮੀਨ ਹੈ ਤੇ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਪਹਿਲਾਂ ਗੁਲਾਬੀ ਸੁੰਡੀ ਨਾਲ ਉਸ ਦੀ ਨਰਮੇ ਦੀ ਫ਼ਸਲ ਖਰਾਬ ਹੋ ਗਈ ਸੀ ਤੇ ਹੁਣ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਜ਼ਮੀਨ ਦਾ ਠੇਕਾ ਅਤੇ ਖਰਚਾ ਉਸ ਦੇ ਸਿਰ ਟੁੱਟ ਗਿਆ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਰਣਧੀਰ ਸਿੰਘ 18 ਅਪਰੈਲ ਦੀ ਰਾਤ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ।