ਪ੍ਰਭੂ ਦਿਆਲ
ਸਿਰਸਾ, 4 ਜੂਨ
ਇਥੋਂ ਦੇ ਨੋਹਰ ਫੀਡਰ ’ਚੋਂ ਦੇਰ ਸ਼ਾਮ ਮਿਲੀਆਂ ਚਾਰ ਲਾਸ਼ਾਂ ਦੀ ਹਾਲੇ ਸ਼ਨਾਖਤ ਨਹੀਂ ਹੋਈ। ਲਾਸ਼ਾਂ ਸਿਰਸਾ ਦੇ ਨਾਗਰਿਕ ਹਸਪਤਾਲ ਦੇ ਮੁਰਦਾ ਘਰ ਰੱਖਵਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੁਲੀਸ ਨੂੰ ਨੋਹਰ ਫੀਡਰ ’ਚੋਂ ਚਾਰ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 30 ਸਾਲਾ ਦਾ ਵਿਅਕਤੀ ਤੇ ਏਨੀ ਉਮਰ ਦੀ ਮਹਿਲਾ ਤੇ ਇਕ ਅੱਠ ਸਾਲ ਦਾ ਲੜਕਾ ਤੇ ਛੇ ਸਾਲ ਦੀ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਆਪਸ ਵਿੱਚ ਬਨ੍ਹਿਆ ਹੋਇਆ ਸੀ। ਕਿਆਸ ਲਾਏ ਜਾ ਰਹੇ ਹਨ ਕਿ ਇਹ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਹੋ ਸਕਦੇ ਹਨ।