ਨਵੀਂ ਦਿੱਲੀ, 21 ਜੁਲਾਈ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪਾਰਟੀ ਦੀਆਂ ਸੂਬਾਈ ਇਕਾਈਆਂ ‘ਚ ਮਹੱਤਵਪੂਰਨ ਸੰਗਠਨਾਤਮਕ ਨਿਯੁਕਤੀਆਂ ਕੀਤੀਆਂ ਹਨ। ਇਸ ਤਹਿਤ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਦੇ ਰਾਜੇਸ਼ ਜੀਵੀ ਨੂੰ ਕਰਨਾਟਕ ‘ਚ ਸੰਗਠਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਤਿਲੰਗਾਨਾ ਵਿੱਚ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਦਾ ਕੰਮ ਦੇਖ ਰਹੇ ਐੱਮ. ਸ੍ਰੀਨਿਵਾਸੁਲੁ ਨੂੰ ਪੰਜਾਬ ਵਿੱਚ ਸੰਗਠਨ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।