ਪੱਤਰ ਪ੍ਰੇਰਕ
ਅਟਾਰੀ, 14 ਸਤੰਬਰ
ਅਮਰੀਕਾ ਦੇ ਡਿਪਲੋਮੈਟ ਡਾ. ਮਾਰੀਆਨੋ ਬੇਲਾਰਡ ਨੇ ਤਿੰਨ ਮੈਂਬਰੀ ਵਫ਼ਦ ਸਮੇਤ ਅੱਜ ਭਾਰਤ-ਪਾਕਿਸਤਾਨ ਸਰਹੱਦੀ ਸੁਰੱਖਿਆ ਬਲ, ਸੀਮਾ ਸੁਰੱਖਿਆ ਬਲ ਤੇ ਪਾਕਿਸਤਾਨ ਰੇਂਜਰਜ਼ ਜਵਾਨਾਂ ਵਿਚਕਾਰ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖੀ। ਇਸ ਮੌਕੇ ਡਾ. ਸੰਤੋਸ਼ ਕੁਮਾਰ ਸਿੰਘ, ਸ੍ਰੀਮਤੀ ਥਿਲਾਨੀ ਕੇ. ਕਨਕਨਾਮਗੇ, ਅਮਰੀਕੀ ਦੂਤਘਰ ਕੋਲੰਬੋ, ਮੋਹਨ ਸਿੰਘ ਮੈਸੇਂਜਰ ਅਮਰੀਕੀ ਦੂਤਘਰ ਅਤੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਅਟਾਰੀ ਬਾਰਡਰ ਅੰਮ੍ਰਿਤਸਰ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ।