ਬਹਾਦਰਜੀਤ ਸਿੰਘ
ਰੂਪਨਗਰ, 4 ਅਪਰੈਲ
ਇਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਉੱਤਰ ਪ੍ਰਦੇਸ਼ ਦੇ ਬਾਹੁੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਜਿਸ ਵਿਵਾਦਤ ਪ੍ਰਾਈਵੇਟ ਐਂਬੂਲੈਂਸ ਵਿੱਚ ਬੀਤੇ ਦਿਨੀਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਜਾਇਆ ਗਿਆ ਸੀ, ਉਹ ਅੱਜ ਰਾਤ ਰੂਪਨਗਰ-ਨੰਗਲ ਰੋਡ ’ਤੇ ਪਿੰਡ ਖਵਾਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿੱਚ ਖੜ੍ਹੀ ਮਿਲੀ ਹੈ। ਇਸ ਐਂਬੂਲੈਂਸ ਦਾ ਨੰਬਰ ਯੂਪੀ 41 ਏਟੀ-7171 ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਰਜਿਸਟਸਰਡ ਪਾਈ ਗਈ ਹੈ। ਡੀਐੱਸਪੀ ਰੂਪਨਗਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।