ਪੱਤਰ ਪ੍ਰੇਰਕ
ਬਠਿੰਡਾ, 9 ਸਤੰਬਰ
ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਬਰਕੰਦੀ ਦੇ ਗ਼ਰੀਬ ਪਰਿਵਾਰ ਦੀ ਲੜਕੀ ਨੂੰ ਏਜੰਟ ਨੇ ਆਸਟਰੇਲੀਆ ਜਾਂ ਸਿੰਗਾਪੁਰ ਭੇਜਣ ਦੇ ਸੁਫ਼ਨੇ ਦਿਖਾ ਕੇ ਓਮਾਨ ਭੇਜ ਦਿੱਤਾ ਸੀ। ਪੀੜਤ ਕਮਲਜੀਤ ਕੌਰ ਪੁੱਤਰੀ ਸਿਕੰਦਰ ਸਿੰਘ ਨੇ ਦੱਸਿਆ ਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਦੇ ਏਜੰਟ ਨੇ ਉਸ ਨੂੰ ਸਿੰਗਾਪੁਰ ਜਾਂ ਆਸਟਰੇਲੀਆ ਦਾ ਭੇਜਣ ਬਾਰੇ ਆਖ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਲਏ ਸਨ। ਉਸ ਨੇ ਜਗਰਾਵਾਂ ਵਿੱਚ ਦਫ਼ਤਰ ਖੋਲ੍ਹਿਆ ਹੋਇਆ ਸੀ, ਜੋ ਬਾਅਦ ਵਿੱਚ ਬੰਦ ਕਰ ਦਿੱਤਾ। ਕਮਲਜੀਤ ਨੇ ਕਿਹਾ ਕਿ ਏਜੰਟ ਨੇ ਉਸ ਨੂੰ ਭਾਰਤੀ ਪਰਿਵਾਰ ਕੋਲ ਕੰਮ ਕਰਨ ਲਈ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਹ ਮਸਕਟ ਲੈ ਗਿਆ। ਉਸ ਨੇ ਮੁਸ਼ਕਲ ਨਾਲ ਪਰਿਵਾਰ ਨਾਲ ਸੰਪਰਕ ਕੀਤਾ। ਕਮਲਜੀਤ ਨੇ ਉਸ ਦੀ ਵਾਪਸੀ ਸੰਭਵ ਬਣਾਉਣ ਲਈ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਧੰਨਵਾਦ ਕੀਤਾ ਹੈ। ਉਸ ਨੇ ਦੱਸਿਆ ਉਹ ਭਲਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ।