ਐੱਨਪੀ ਧਵਨ
ਪਠਾਨਕੋਟ,13 ਜੁਲਾਈ
ਸਕੂਟੀ ਏਜੰਸੀ ਨੂੰ ਬੰਦ ਕਰਕੇ ਘਰ ਵਾਪਸ ਪਰਤ ਰਹੇ ਏਜੰਸੀ ਦੇ ਮਾਲਕ ਤੇ ਹਮਲਾ ਕਰਕੇ ਕੁੱਝ ਨੌਜਵਾਨਾਂ ਵਲੋਂ ਲੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਠਾਨਕੋਟ ਵਿੱਚ ਲਿਜਾਇਆ ਗਿਆ ਜਿਸ ਦੀ ਪਛਾਣ ਹੇਮ ਰਾਜ ਪੁੱਤਰ ਪੂਰਨ ਚੰਦ ਵਾਸੀ ਪਿੰਡ ਭਗਵਾਨਸਰ ਵਜੋਂ ਹੋਈ। ਉਸ ਨੇ ਦੱਸਿਆ ਕਿ ਉਸ ਦੀ ਪਿੰਡ ਸੁੰਦਰਚੱਕ ਵਿੱਚ ਸਕੂਟੀਆਂ ਦੀ ਏਜੰਸੀ ਹੈ। ਉਹ ਬੀਤੀ ਰਾਤ 7 ਵਜੇ ਏਜੰਸੀ ਨੂੰ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ ਕਿ ਪਹਿਲਾਂ ਹੀ ਖੜ੍ਹੇ 5-6 ਦੇ ਕਰੀਬ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਦੀ ਚਲਦੀ ਸਕੂਟੀ ’ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਅਤੇ ਉਹ ਥੱਲੇ ਡਿੱਗ ਗਿਆ। ਇਸ ਤੋਂ ਬਾਅਦ ਬਾਕੀ ਨੌਜਵਾਨਾਂ ਨੇ ਵੀ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਹਮਲਾਵਰ ਜਾਂਦੇ ਸਮੇਂ ਉਸ ਦੇ ਪੈਸਿਆਂ ਦਾ ਬੈਗ ਖੋਹ ਕੇ ਲੈ ਗਏ। ਜਿਸ ਵਿੱਚ ਕਰੀਬ 1 ਲੱਖ 10 ਹਜ਼ਾਰ ਰੁਪਏ ਨਗਦੀ ਸੀ। ਹਮਲ। ਵਿੱਚ ਹੇਮ ਰਾਾਜ ਦੀਆਂ ਦੋਨੇ ਬਾਹਾਂ ਟੁੱਟ ਗਈਆਂ ਹਨ।