ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਕ੍ਰਿਸਮਿਸ ਦਿਹਾੜੇ ਮੌਕੇ ਇੱਥੋਂ ਦੇ ਫੇਜ਼-1 ਵਿੱਚ ਸਮਾਰੋਹ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਪ੍ਰਬੰਧਕ ਕਮੇਟੀ ਅਤੇ ਉੱਥੇ ਮੌਜੂਦ ਲੋਕਾਂ ਨੂੰ ਕ੍ਰਿਸਮਿਸ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਰਾਜਦੀਪ ਸਿੰਘ, ਪਰਵਿੰਦਰ ਸਿੰਘ, ਸ਼ੁਭਮ, ਰੇਵ ਮੱਖਣ ਸਿੰਘ ਇੰਚਾਰਜ ਚਰਚ, ਸੰਨੀ ਬਾਵਾ ਚਰਚ ਸਕੱਤਰ ਅਤੇ ਮੈਂਬਰ ਕ੍ਰਿਸ਼ਚਿਅਨ ਵੈੱਲਫੇਅਰ ਬੋਰਡ, ਪ੍ਰਿਥਵੀ ਕੈਸ਼ੀਅਰ ਚਰਚ, ਰੇਵ ਐਡਵਿਨ ਮਸੀਹ ਵੀ ਮੌਜੂਦ ਰਹੇ।